Mahaan Kirtaniye Bhai Bakhshish Singh "hazoori Ragi" Patiale Wale
Mahaan Kirtaniye Bhai Bakhshish Singh "hazoori Ragi" Patiale Wale
ਮਹਾਨ ਕੀਰਤਨੀਏ ਭਾਈ ਬਖ਼ਸ਼ੀਸ਼ ਸਿੰਘ
‘ਹਜ਼ੂਰੀ ਰਾਗੀ’ ਪਟਿਆਲੇ ਵਾਲੇ।
ਵਿਚਾਰ ਅਧੀਨ ਪੁਸਤਕ ਵਿੱਚ ਸਿੱਖ ਧਰਮ ਦੇ ਉਸ ਬੇਮਿਸਾਲ ਅਨਮੋਲ ਤੇ ਹਰਮਨ ਪਿਆਰੇ ਕੀਰਤਨੀਏ ਦੀ ਜੀਵਨ ਗਾਥਾ, ਪ੍ਰਾਪਤੀਆਂ, ਰੁਚੀਆਂ, ਪਸੰਦਗੀਆਂ ਅਤੇ ਅਭੁੱਲ ਪਰਿਵਾਰਕ ਯਾਦਾਂ ਨੂੰ ਲੇਖਿਕਾ ਜਸਬੀਰ ਕੌਰ ਨੇ ਲੁਕਾਈ ਸੰਗ ਸਾਂਝਾ ਕੀਤਾ ਹੈ। ਭਾਈ ਬਖਸ਼ੀਸ਼ ਸਿੰਘ ਆਪਣੀ ਰੂਹਾਨੀ ਤੇ ਰਾਗਦਾਰੀ ਭਰਪੂਰ ਆਵਾਜ਼ ਵਿੱਚ 44-45 ਸਾਲਾਂ ਦੀ ਕੀਰਤਨ ਸੇਵਾ ਲਈ ਪ੍ਰਸਿੱਧ ਰਹੇ। ਉਹ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਵੱਲੋਂ ਪ੍ਰਾਆਰੰਭ ਕੀਤੀ 'ਗੁਰਮਤਿ ਕੀਰਤਨ ਟਕਸਾਲ' ਵਿਰਸੇ ਦੇ ਸਹੀ ਉਤਰਾਧਿਕਾਰੀ ਰਹੇ। ਕਿਸੇ ਵੀ ਵਿਦਿਆਲਿਆਂ ਜਾਂ ਉਸਤਾਦ ਤੋਂ ਸਿੱਖਿਆ ਲਏ ਬਿਨਾਂ, ਉਹ ਇੱਕ ਉੱਚਕੋਟੀ ਦੇ ਉਸਤਾਦ ਕੀਰਤਨੀਏ ਬਣੇ। ਉਹਨਾਂ ਦਾ ਭਾਰਤੀ ਪ੍ਰਾਚੀਨ ਸਾਸ਼ਤ੍ਰੀਏ ਸੰਗੀਤਕ ਗਿਆਨ ਅਤੇ ਬਿਖੜੀਆਂ ਤਾਲਾਂ ਵਿੱਚ ਗਾਉਣ ਦੀ ਕਾਬਲੀਅਤ ਨੂੰ ਕੀਰਤਨ ਪ੍ਰਸ਼ੰਸਕ ਅੱਜ ਵੀ ਯਾਦ ਕਰਦੇ ਹਨ। ਪੰਜਾਬ ਦੇ ਖੌਫ਼ਨਾਕ ਦੌਰ ਵਿੱਚ ਉਹ ਅੱਤਵਾਦ ਦਾ ਸ਼ਿਕਾਰ ਹੋ ਗਏ ਤੇ ਆਪਣੇ ਕਈ ਸੁਪਨੇ ਵੀ ਨਾਲ ਹੀ ਲੈ ਗਏ। ਕਲਯੁਗ ਦੇ ਇਸ ਮਰਦਾਨੇ ਨੂੰ ਸਦਾ ਦੀ ਨੀਂਦੇ ਸੁਆਉਣ ਵਾਲੇ ਅੱਜ ਭਾਵੇਂ ਕਿਸੇ ਦੀ ਜਾਣ ਪਹਿਚਾਣ ਵਿੱਚ ਵੀ ਨਾ ਹੋਣ ਪਰ ਉਸ ਅਮੋਲਵੇਂ ਕੀਰਤਨੀਏ ਨੂੰ ਖਤਮ ਕਰਨ ਵਾਲਿਆਂ ਦੀ ਸੋਚ ਪਿੱਛੇ ਇੱਕ ਪ੍ਰਸ਼ਨ ਚਿੰਨ੍ਹ ਅੱਜ ਵੀ ਲੱਗਿਆ ਹੋਇਆ ਹੈ।
ਇਹ ਪੁਸਤਕ ਕੀਰਤਨ ਰਸੀਆ ਲਈ ਇੱਕ ਤੋਹਫ਼ਾ ਹੈ। ਨਵ-ਪੁੰਗਰਿਤ ਕੀਰਤਨੀਆ ਲਈ ਮਾਰਗ ਦਰਸ਼ਨ ਦੀ ਨਿਆਈਂ ਹੈ। ਅੱਜ ਵੀ ਬਹੁਤ ਸਾਰੇ ਕੀਰਤਨੀਏ ਭਾਈ ਸਾਹਿਬ ਨੂੰ ਰੋਲ ਮਾਡਲ ਵਜੋਂ ਲੈ ਕੇ ਕੀਰਤਨ ਸੇਵਾਵਾਂ ਦੇ ਰਹੇ ਹਨ। ਸੋ ਜਦ ਤੱਕ ਸਿੱਖ ਧਰਮ ਵਿਚਲੀ ਕੀਰਤਨ ਪਰੰਪਰਾ ਕਾਇਮ ਹੈ ਉੱਦੋਂ ਤੱਕ ਇਹੋ ਜਿਹੇ ਗੁਰੂ ਘਰ ਦੇ ਲਾਸਾਨੀ ਕੀਰਤਨੀਏ ਵੀ ਚਰਚਾ ਦੇ ਪਾਤਰ ਜ਼ਰੂਰ ਬਣਨਗੇ।
Key Features:
- ਭਾਈ ਸਾਹਿਬ ਭਾਈ ਬਖ਼ਸ਼ੀਸ਼ ਸਿੰਘ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਵਿਸ਼ੇਸ਼ ਬਖਸ਼ਿਸ਼ ਅਤੇ ਮਹਾਂਪੁਰੁਸ਼ ਸੰਤ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਥਾਪੜੇ ਅਤੇ ਅਸ਼ੀਰਵਾਦ ਨਾਲ ਨਿਵਾਜੇ ਹੋਏ ਸਨI
- ਭਾਈ ਸਾਹਿਬ ਆਪਣੇ ਸੰਗੀਤਕ ਘਰਾਣੇ ਦੇ ਤੀਸਰੇ ਨੂਰ ਸਨI
- ਭਾਈ ਸਾਹਿਬ ਆਪਣੇ ਅਮੋਲਕ ਕੀਰਤਨ ਸਦਕਾ ਅਨੇਕਾਂ ਸੰਗਤਾਂ ਦੇ ਤਪਦੇ ਹਿਰਦੇ ਨੂੰ ਠਾਰਕੇ ਉਹਨਾਂ ਦੇ ਦਿਲਾਂ ਵਿਚ ਘਰ ਕਰ ਗਏ ਸਨI
- ਆਪਣੇ ਦਰਗਾਹੀ ਕੀਰਤਨ ਕਾਰਨ ਉਹ ਬੇਹੱਦ ਪਿਆਰ ਸਤਿਕਾਰ , ਅਦਬ ਅਦਾਬ ਤੇ ਪ੍ਰਸੰਸ਼ਾ ਪੱਤਰ ਤੇ ਮਾਣ ਸਨਮਾਨਾਂ ਦੇ ਧਾਰਨੀ ਬਣੇI
- ਸ਼੍ਰੀ ਗੁਰੂ ਨਾਨਕ ਸਾਹਿਬ ਦੇ 500 ਸਾਲਾਂ ਪ੍ਰਕਾਸ਼ ਪੁਰਬ ਤੇ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਪ੍ਰਥਮ ਕੀਰਤਨ ਦਰਬਾਰ ਵਿਚ 'ਭਾਈ ਮਰਦਾਨਾ ਐਵਾਰਡ’ ਦੇ ਵਿਜੇਤਾ ਬਣੇI
- ਭਾਸ਼ਾ ਵਿਭਾਗ (ਪੰਜਾਬ) ਵਲੋਂ ਉਹਨਾਂ ਨੂੰ 'ਸ਼ਿਰੋਮਣੀ ਰਾਗੀ' ਐਵਾਰਡ ਨਾਲ ਨਿਵਾਜਿਆ ਗਿਆI
Bullets Points:
- ਭਾਈ ਸਾਹਿਬ ਰੇਡੀਓ ਤੇ ਦੂਰਦਰਸ਼ਨ ਦੇ A ਕਲਾਸ (outstanding) ਵੋਕੈਲਿਸਟ ਸਨ।
- ਭਾਈ ਸਾਹਿਬ AIR ਦੀ ਆਡੀਸ਼ਨ ਕਮੇਟੀ ਦੇ ਮੈਂਬਰ ਰਹੇI
- ਵੱਖ ਵੱਖ ਕੈਸੇੱਟ ਕੰਪਨੀਆਂ ਵਲੋਂ ਵੱਡੀ ਮਾਤਰਾ ਵਿਚ ਭਾਈ ਸਾਹਿਬ ਦੇ ਕੀਰਤਨ ਦੀਆਂ ਕੈਸਿੱਟਾਂ ਮਾਰਕੀਟ ਵਿਚ ਆਈਆਂ ਤੇ ਖ਼ੂਬ ਸਲਾਹੀਆਂ ਗਈਆਂI
- ਕਈ ਗ੍ਰਾਮੋਫੋਨ ਕੰਪਨੀਆਂ ਵਲੋਂ ਉਹਨਾਂ ਦੇ ਕੀਰਤਨ ਦੇ ਰਿਕਾਰਡਸ ਤਿਆਰ ਕੀਤੇ ਗਏ। ਇਹਨਾਂ ਹੀ ਰਿਕਾਰਡਾਂ ਵਿਚ ਸਰਬ ਸ਼੍ਰੀ ਮੰਨਾ ਡੇ, ਸ. ਜਗਜੀਤ ਸਿੰਘ (ਗ਼ਜ਼ਲਗੋ), ਬੀਬੀ ਨੀਲਮ ਸਾਹਨੀ, ਰਾਗੀ ਭਾਈ ਸਮੁੰਦ ਸਿੰਘ ਅਤੇ ਬੀਬੀ ਅਜੀਤ ਕੌਰ ਇਤਿਆਦ ਨੇ ਵੀ ਗਾਇਆ। ਭਾਈ ਸਾਹਿਬ ਨੇ ਇਹਨਾਂ ਗਾਇਕਾਂ ਦੀ ਸੂਚੀ ਵਿਚ ਸ਼ਾਮਿਲ ਹੋਕੇ ਆਪਣੀ ਕਲਾ ਦਾ ਬਾਖੂਬ ਝੰਡਾ ਗਡਿਆI
- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਅਧਿਐਨ ਵਿਭਾਗ ਵਲੋਂ ਮੌਜੂਦਾ ਸਿਲੇਬਸ ਵਿਚ ਭਾਈ ਸਾਹਿਬ ਦੀ ਜੀਵਨੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ISBN : 9788197033551
Publisher : Rigi Publication
Language : Punjabi
Author: Jasbir Kaur

